1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ

ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਟੈਕ ਮਾਹਰਾਂ ਅਤੇ ਮਾਪਿਆਂ ਨਾਲ ਵੀ ਮਸ਼ਵਰਾ ਕਰੇਗੀ ਸਰਕਾਰ

ਓਨਟੇਰਿਓ ਸਰਕਾਰ ਸਟੂਡੈਂਟਾਂ ਦਾ ਡਾਟਾ ਮਹਿਫ਼ੂਜ਼ ਰੱਖਣ ਲਈ ਇੱਕ ਕਾਨੂੰਨ ਲਿਆਏਗੀ।

ਓਨਟੇਰਿਓ ਸਰਕਾਰ ਸਟੂਡੈਂਟਾਂ ਦਾ ਡਾਟਾ ਮਹਿਫ਼ੂਜ਼ ਰੱਖਣ ਲਈ ਇੱਕ ਕਾਨੂੰਨ ਲਿਆਏਗੀ।

ਤਸਵੀਰ: THE CANADIAN PRESS/Sean Kilpatrick

RCI

ਓਨਟੇਰਿਓ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਦੇ ਡਾਟਾ ਦੀ ਸੁਰੱਖਿਆ ਲਈ ਕਾਨੂੰਨ ਲਿਆਏਗੀ।

ਸੂਬੇ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੀ ਜਾਣਕਾਰੀ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰਨਾ ਚਾਹੁੰਦਾ ਹੈ ਅਤੇ ਸਾਈਬਰ ਘਟਨਾਵਾਂ ਵਿੱਚ ਇਸ ਨੂੰ ਚੋਰੀ ਹੋਣ ਤੋਂ ਰੋਕਣਾ ਚਾਹੁੰਦਾ ਹੈ।

ਪਬਲਿਕ ਐਂਡ ਬਿਜ਼ਨਸ ਸਰਵਿਸ ਡਿਲਿਵਰੀ ਮੰਤਰੀ ਟੌਡ ਮੈਕਕਾਰਥੀ ਦਾ ਕਹਿਣਾ ਹੈ ਕਿ ਭਵਿੱਖ ਦੇ ਨਿਯਮਾਂ ਵਿੱਚ ਲਾਲਚੀ ਮਾਰਕੀਟਿੰਗ ਕੰਪਨੀਆਂ ਦੁਆਰਾ ਵਿਦਿਆਰਥੀਆਂ ਦੇ ਡਾਟਾ ਦੀ ਵਰਤੋਂ ਤੋਂ ਬਚਣ ਲਈ ਸਾਫਟਵੇਅਰ ਮਾਪਦੰਡ ਸ਼ਾਮਲ ਹੋ ਸਕਦੇ ਹਨ।

ਮੈਕਕਾਰਥੀ ਦਾ ਕਹਿਣਾ ਹੈ ਕਿ ਅਧਿਐਨ ਦਰਸਾਉਂਦੇ ਹਨ ਕਿ ਬਹੁਤ ਛੋਟੇ ਬੱਚਿਆਂ ਲਈ ਬਣੇ ਜ਼ਿਆਦਾਤਰ ਡਿਜੀਟਲ ਪ੍ਰੋਗਰਾਮ ਪਛਾਣ ਕਰਨ ਵਾਲਾ ਡਾਟਾ ਇਕੱਠਾ ਕਰਦੇ ਹਨ ਅਤੇ ਇਸਨੂੰ ਤੀਜੀ ਧਿਰ ਨਾਲ ਸਾਂਝਾ ਕਰਦੇ ਹਨ।

ਵਿਦਿਆਰਥੀਆਂ ਨੂੰ ਬਿਹਤਰ ਤਰੀਕੇ ਨਾਲ ਮਹਿਫ਼ੂਜ਼ ਰੱਖਣ ਲਈ ਸੂਬਾ ਸਰਕਾਰ ਸੋਸ਼ਲ ਮੀਡੀਆ ਅਤੇ ਟੈਕ ਮਾਹਰਾਂ, ਸਕੂਲ ਬੋਰਡਾਂ ਅਤੇ ਮਾਪਿਆਂ ਨਾਲ ਸਲਾਹ-ਮਸ਼ਵਰਾ ਕਰੇਗੀ।

ਓਨਟੇਰਿਓ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਸਕੂਲਾਂ ਵਿੱਚ ਪੜ੍ਹਾਈ ਦੇ ਸਮੇਂ ਦੌਰਾਨ ਸੈਲ ਫ਼ੋਨਾਂ 'ਤੇ ਪਾਬੰਦੀ ਲਗਾਈ ਜਾਵੇਗੀ ਅਤੇ ਉਸਦੀ ਸਕੂਲੀ ਨੈੱਟਵਰਕਾਂ ਅਤੇ ਡਿਵਾਈਸਾਂ ਤੋਂ ਸੋਸ਼ਲ ਮੀਡੀਆ ਨੂੰ ਹਟਾਉਣ ਦੀ ਯੋਜਨਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ