1. ਮੁੱਖ ਪੰਨਾ
  2. ਸਮਾਜ

ਕੈਨੇਡੀਅਨ ਰੈਪਰ ਡ੍ਰੇਕ ਦੀ ਹਵੇਲੀ ਨੇੜੇ ਚੱਲੀ ਗੋਲੀ, ਸਿਕਿਓਰਟੀ ਗਾਰਡ ਜ਼ਖ਼ਮੀ

ਡ੍ਰੇਕ ਘਰ ਵਿਚ ਸੀ ਜਾਂ ਨਹੀਂ ਇਸ ਬਾਰੇ ਕੁਝ ਸਪਸ਼ਟ ਨਹੀਂ

ਪੁਲਿਸ ਕਾਰ

ਮੰਗਲਵਾਰ ਤੜਕੇ ਕੈਨੇਡੀਅਨ ਰੈਪ ਸਟਾਰ ਡ੍ਰੇਕ ਦੀ ਹਵੇਲੀ ਦੇ ਬਾਹਰ ਚੱਲੀ ਗੋਲੀ ਵਿਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ।

ਤਸਵੀਰ: (Dale Manucdoc/CBC)

RCI

ਕੈਨੇਡੀਅਨ ਰੈਪ ਸਟਾਰ ਡ੍ਰੇਕ ਦੀ ਟੋਰੌਂਟੋ ਦੇ ਬ੍ਰਿਡਲ ਪਾਥ ਇਲਾਕੇ ਵਿਚ ਸਥਿਤ ਹਵੇਲੀ ਨਜ਼ਦੀਕ ਚੱਲੀ ਗੋਲੀ ਵਿਚ ਇੱਕ ਸਿਕਿਓਰਟੀ ਗਾਰਡ ਜ਼ਖ਼ਮੀ ਹੋਇਆ ਹੈ।

ਟੋਰੌਂਟੋ ਪੁਲਿਸ ਅਨੁਸਾਰ ਤੜਕਸਾਰ ਕਰੀਬ 2:10 ਵਜੇ ਬੇਅਵਿਊ ਅਤੇ ਲੌਰੈਂਸ ਐਵਨਿਊ ਦੀ ਨੁੱਕਰ ‘ਤੇ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ।

ਪੁਲਿਸ ਅਨੁਸਾਰ ਡ੍ਰੇਕ ਦੇ ਘਰ ਦੇ ਬਾਹਰ ਇੱਕ ਸਿਕਿਓਰਟੀ ਗਾਰਡ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਟੋਰੌਂਟੋ ਪੁਲਿਸ ਦੇ ਇੰਸਪੈਕਟਰ ਪੌਲ ਕਰੌਜ਼ਿਕ ਨੇ ਮੀਡੀਆ ਨਾਲ ਗੱਲ ਕਰਦਿਆਂ ਇਹ ਨਹੀਂ ਦੱਸਿਆ ਕਿ ਇਸ ਗੋਲੀਬਾਰੀ ਦੇ ਸਮੇਂ ਡ੍ਰੇਕ ਆਪਣੀ ਹਵੇਲੀ ਵਿਚ ਮੌਜੂਦ ਸੀ ਜਾਂ ਨਹੀਂ।

ਇੱਕ ਪੁਲਿਸ ਸੂਤਰ ਨੇ ਸੀਬੀਸੀ ਨੂੰ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਇਹ ਇੱਕ ਡਰਾਈਵ-ਬਾਏ ਸ਼ੂਟਿੰਗ ਸੀ, ਯਾਨੀ ਕਾਰ ਚੋਂ ਲੰਘਦਿਆਂ ਲੰਘਦਿਆਂ ਗੋਲੀ ਚਲਾਈ ਗਈ ਸੀ। ਸਿਕਿਓਰਟੀ ਗਾਰਡ ਦੀ ਛਾਤੀ ਵਿਚ ਗੋਲੀ ਵੱਜੀ ਦੱਸੀ ਗਈ ਹੈ।

ਇੰਸਪੈਕਟਰ ਪੌਲ ਨੇ ਇਹ ਨਹੀਂ ਦੱਸਿਆ ਕਿ ਕੀ ਇਹ ਇੱਕ ਡਰਾਈਵ-ਬਾਏ ਸ਼ੂਟਿੰਗ ਸੀ, ਪਰ ਕਿਹਾ ਕਿ ਇਸ ਮਾਮਲੇ ਵਿਚ ਇੱਕ ਵਾਹਨ ਵੀ ਸ਼ਾਮਲ ਹੈ।

ਪੁਲਿਸ ਵੱਲੋਂ ਅਜੇ ਸ਼ੱਕੀ ਜਾਂ ਵਾਹਨ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।

ਡ੍ਰੇਕ ਦੀ 50,000 ਸਕੇਅਰ ਫੁੱਟ ਦੀ ਵਿਸ਼ਾਲ ਹਵੇਲੀ ਹੈ, ਜਿਸਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਹੁੰਦੀਆਂ ਰਹਿੰਦੀਆਂ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ