1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਨਿੱਝਰ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਵਧਿਆ

ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀ ਭਾਰਤੀ ਨਾਗਰਿਕ

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਫੜੇ ਗਏ ਤਿੰਨ ਸ਼ੱਕੀਆਂ ਦੀ ਤਸਵੀਰ। ਕਰਨ ਬਰਾੜ (ਖੱਬੇ), ਕਰਨਪ੍ਰੀਤ ਸਿੰਘ (ਕੇਂਦਰ), ਅਤੇ ਕਮਲਪ੍ਰੀਤ ਸਿੰਘ ।

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਫੜੇ ਗਏ ਤਿੰਨ ਸ਼ੱਕੀਆਂ ਦੀ ਤਸਵੀਰ। ਕਰਨ ਬਰਾੜ (ਖੱਬੇ), ਕਰਨਪ੍ਰੀਤ ਸਿੰਘ (ਕੇਂਦਰ), ਅਤੇ ਕਮਲਪ੍ਰੀਤ ਸਿੰਘ ।

ਤਸਵੀਰ: L’Équipe intégrée d’enquête sur les homicides

RCI

ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਹੋਰ ਵਧ ਗਿਆ ਹੈ। ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਤਿੰਨ ਮਸ਼ਕੂਕ ਭਾਰਤ ਦੇ ਨਾਗਰਿਕ ਹਨ।

ਇੰਨਾਂ ਮਸ਼ਕੂਕਾਂ ਦੇ ਨਾਂ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਹਨ।

ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹਨਾਂ ਲੋਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਹਨ।

ਦੂਸਰੇ ਪਾਸੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੈਨੇਡਾ ਉੱਪਰ ਇੱਕ ਵਾਰ ਫਿਰ ਤੋਂ ਵੱਖਵਾਦੀ ਅਤੇ ਹਿੰਸਕ ਲੋਕਾਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਗਾਇਆ ਹੈ।

ਪਿਛ਼ੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਏਜੰਟਾਂ ਦੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ। ਹਾਲਾਂਕਿ ਭਾਰਤ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਦਾ ਰਿਹਾ ਹੈ।

ਗ਼ੌਰਤਲਬ ਹੈ ਕਿ ਭਾਰਤ ਵਿਚ ਚਲ ਰਹੀਆਂ ਸੰਸਦੀ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਅਜਿਹੇ ਬਿਆਨ ਵੀ ਦਿੱਤੇ ਹਨ ਕਿ ਨਵਾਂ ਭਾਰਤ ਦੁਸ਼ਮਣਾਂ ਨੂੰ ਘਰ ਵਿਚ ਵੜ ਕੇ ਮਾਰਦਾ ਹੈ

ਬੀਸੀ ਦੀ ਗੁਰਦੁਆਰਾਜ਼ ਕੌਂਸਲ ਦੇ ਬੁਲਾਰੇ ਮੋਨਿੰਦਰ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਸਿੱਖ ਭਾਈਚਾਰੇ ਲਈ ਚਿੰਤਾਨਜਕ ਹਨ ਅਤੇ ਅਜਿਹਾ ਦੁਬਾਰਾ ਵੀ ਵਾਪਰ ਸਕਦਾ ਹੈ। 

ਉਨ੍ਹਾਂ ਕਿਹਾ ਕਿ ਪੁਲਿਸ ਏਜੰਸੀਆਂ ਵੱਲੋਂ ਇਸ ਮਾਮਲੇ ਵਿਚ ਹੋਰ ਸਬੂਤ ਜਨਤਕ ਕੀਤੇ ਚਾਹੀਦੇ ਹਨ ਤਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ।

ਵੀਡੀਓ ਰਿਪੋਰਟ:

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ