1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਆਓ ਕੈਨੇਡਾ ਦੇ ਪੌਲੀਟਿਕਲ ਸਿਸਟਮ ਨੂੰ ਸਮਝੀਏ

ਬ੍ਰਿਟਿਸ਼ ਸੰਸਦੀ ਪ੍ਰਣਾਲੀ ਤੋਂ ਪ੍ਰੇਰਿਤ ਹੈ ਕੈਨੇਡਾ ਦੀ ਸੰਸਦੀ ਪ੍ਰਣਾਲੀ

ਹਾਊਸ ਆਫ਼ ਕਾਮਨਜ਼ (ਹੇਠਲੇ ਸਦਨ) ਵਿੱਚ 338  ਮੈਂਬਰ ਚੁਣੇ ਜਾਂਦੇ ਹਨ।

ਹਾਊਸ ਆਫ਼ ਕਾਮਨਜ਼ (ਹੇਠਲੇ ਸਦਨ) ਵਿੱਚ 338 ਮੈਂਬਰ ਚੁਣੇ ਜਾਂਦੇ ਹਨ।

ਤਸਵੀਰ: (Christian Patry/CBC)

RCI

1867 ਵਿੱਚ, ਬ੍ਰਿਟਿਸ਼ ਨੌਰਥ ਅਮਰੀਕਾ ਐਕਟ (ਬੀਐਨਏ ਐਕਟ), ਅਤੇ ਕੈਨੇਡਾ ਦੇ ਸੰਵਿਧਾਨ ਨੇ ਤਿੰਨ ਬ੍ਰਿਟਿਸ਼ ਕਲੋਨੀਆਂ : ਪ੍ਰੋਵਿੰਸ ਆਫ਼ ਕੈਨੇਡਾ (ਜੋ ਕਿ ਹੁਣ ਉਨਟੇਰਿਉ ਅਤੇ ਕਿਊਬੈਕ ਹੈ) ,ਨੌਵਾ ਸਕੋਸ਼ੀਆ ਅਤੇ ਨਿਊ ਬਰੰਜ਼ਵਿਕ ਨੂੰ ਇਕਜੁੱਟ ਕੀਤਾI

ਬੀਐਨਏ ਐਕਟ ਨੇ ਕੈਨੇਡਾ ਨੂੰ ਇੱਕ ਸੰਵਿਧਾਨਕ ਰਾਜਸ਼ਾਹੀ ਬਣਾਇਆ, ਜਿਸਦੀ ਪ੍ਰਭੂਸੱਤਾ ਯੂਨਾਈਟਡ ਕਿੰਗਡਮ (ਵਰਤਮਾਨ ਵਿੱਚ ਐਲਿਜ਼ਾਬੈਥ 2) ਕੋਲ ਹੈ।

ਕੈਨੇਡਾ ਇੱਕ ਫ਼ੈਡਰੇਸ਼ਨ ਹੈ, ਜਿਸਦਾ ਮਤਲਬ ਹੈ ਕਿ ਸ਼ਕਤੀਆਂ ਇੱਕ ਕੇਂਦਰੀ (ਫ਼ੈਡਰਲ) ਸਰਕਾਰ ਅਤੇ 10 ਪ੍ਰੋਵਿੰਸਜ਼ (ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕੈਚਵਨ, ਮੈਨੀਟੋਬਾ, ਉਨਟੇਰਿਉ, ਕਿਊਬੈਕ, ਨਿਊ ਬਰੰਜ਼ਵਿਕ , ਨੌਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਅਤੇ ਨਿਊਫੰਡਲੈਂਡ ਐਂਡ ਲੈਬਰਾਡੌਰ) ਵਿਚਕਾਰ ਵੰਡੀਆਂ ਗਈਆਂ ਹਨ। ਫ਼ੈਡਰਲ ਸਰਕਾਰ ਅਤੇ ਪ੍ਰੋਵਿੰਸਜ਼ ਦੀਆਂ ਸ਼ਕਤੀਆਂ ਸੰਵਿਧਾਨ ਵਿੱਚ ਦਰਜ ਹਨ।

ਫ਼ੈਡਰਲ ਸਰਕਾਰ ਅਤੇ ਸੂਬਿਆਂ ਦੀਆਂ ਸ਼ਕਤੀਆਂ ਸੰਵਿਧਾਨ ਵਿੱਚ ਦਰਜ ਹਨ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਫ਼ੈਡਰਲ ਸਰਕਾਰ ਅਤੇ ਸੂਬਿਆਂ ਦੀਆਂ ਸ਼ਕਤੀਆਂ ਸੰਵਿਧਾਨ ਵਿੱਚ ਦਰਜ ਹਨ।

ਤਸਵੀਰ: RCI

ਪਹਿਲਾਂ ਸਿਰਫ਼ ਬ੍ਰਿਟਿਸ਼ ਪਾਰਲੀਮੈਂਟ ਹੀ ਸੰਵਿਧਾਨ ਵਿੱਚ ਸੋਧ ਕਰ ਸਕਦੀ ਸੀ। 1982 ਦੌਰਾਨ, ਕੈਨੇਡਾ ਨੇ ਫ਼ੈਡਰਲ ਸਰਕਾਰ ਅਤੇ ਨੌਂ ਪ੍ਰੋਵਿੰਸਜ਼ ਵਿਚਕਾਰ ਇੱਕ ਸਮਝੌਤੇ ਤੋਂ ਬਾਅਦ ਸੰਵਿਧਾਨ ਨੂੰ ਸੋਧਣ ਦਾ ਕੰਮ ਕੀਤਾ ਪਰ ਵਿਸ਼ੇਸ਼ ਸੰਵਿਧਾਨਕ ਦਰਜਾ ਨਾ ਮਿਲਣ 'ਤੇ ਕਿਊਬੈਕ ਨੇ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ I

1982 ਤੋਂ, ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫ੍ਰੀਡਮਜ਼ ਸੰਵਿਧਾਨ ਵਿੱਚ ਦਰਜ ਹਨ। ਇਹਨਾਂ ਤਬਦੀਲੀਆਂ ਦੇ ਬਾਵਜੂਦ, ਕੈਨੇਡਾ ਇੱਕ ਸੰਵਿਧਾਨਕ ਰਾਜਤੰਤਰ ਬਣਿਆ ਹੋਇਆ ਹੈ ਅਤੇ ਯੂਨਾਈਟਿਡ ਕਿੰਗਡਮ ਦੇ ਰਾਜਾ, ਚਾਰਲਜ਼ III, ਹੀ ਕੈਨੇਡਾ ਦੇ ਰਾਜਾ ਹਨ।

ਕੈਨੇਡਾ ਦੀ ਸਰਕਾਰ ਦੀ ਪ੍ਰਣਾਲੀ ਬ੍ਰਿਟਿਸ਼ ਸੰਸਦੀ ਪ੍ਰਣਾਲੀ ਤੋਂ ਪ੍ਰੇਰਿਤ ਹੈ I ਹਾਊਸ ਆਫ਼ ਕਾਮਨਜ਼ (ਹੇਠਲੇ ਸਦਨ) ਵਿੱਚ 338 ਮੈਂਬਰ ਚੁਣੇ ਜਾਂਦੇ ਹਨ। ਸੈਨੇਟ (ਉੱਪਰਲੇ ਸਦਨ) ਵਿੱਚ ਪ੍ਰਧਾਨ ਮੰਤਰੀ ਦੁਆਰਾ ਨਿਯੁਕਤ ਕੀਤੇ ਗਏ ਅਤੇ ਦੇਸ਼ ਦੇ ਸਾਰੇ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ 105 ਮੈਂਬਰ ਸ਼ਾਮਲ ਹੁੰਦੇ ਹਨ।

ਕੌਣ ਕਰਦਾ ਹੈ ਕੈਨੇਡਾ 'ਤੇ ਸ਼ਾਸਨ ?

ਸੰਵਿਧਾਨਕ ਤੌਰ 'ਤੇ, ਕੈਨੇਡਾ ਦੇ ਮੁਖੀ ਕਿੰਗ ਚਾਰਲਜ਼ III ਹਨ।

ਕਿੰਗ ਚਾਰਲਜ਼ ਦੀ ਨੁਮਾਇੰਦਗੀ ਕੇਂਦਰੀ ਪੱਧਰ 'ਤੇ ਗਵਰਨਰ ਜਨਰਲ ਅਤੇ ਪ੍ਰੋਵਿੰਸਜ਼ ਵਿਚ 10 ਲਿਊਟੀਨੈਂਟ ਗਵਰਨਰਾਂ ਦੁਆਰਾ ਕੀਤੀ ਜਾਂਦੀ ਹੈ I

ਗਵਰਨਰ ਜਨਰਲ, ਜਾਂ ਉਸਦਾ ਪ੍ਰਤੀਨਿਧੀ, ਸੰਸਦ ਵਿੱਚ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦਿੰਦਾ ਹੈ। ਉਹ ਸੰਸਦ ਨੂੰ ਤਲਬ ਜਾਂ ਭੰਗ ਕਰ ਸਕਦਾ ਹੈ I ਗਵਰਨਰ ਜਨਰਲ ਭਾਸ਼ਣ ਪੜਨ ਤੋਂ ਇਲਾਵਾ ਕੁਝ ਸਹੁੰ ਚੁੱਕ ਸਮਾਗਮਾਂ ਦੀ ਪ੍ਰਧਾਨਗੀ ਕਰਦਾ ਹੈ।

ਇਹ ਵੀ ਪੜੋ :

ਵਿਧਾਨਿਕ ਸ਼ਕਤੀ

ਕੈਨੇਡਾ ਵਿਚ ਹਾਊਸ ਆਫ਼ ਕਾਮਨਜ਼ ਵਿੱਚ ਮੈਂਬਰਾਂ ਕੋਲ ਵਿਧਾਨਿਕ ਸ਼ਕਤੀ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਉਹ ਕਾਨੂੰਨ ਬਣਾ ਸਕਦੇ ਹਨ ਅਤੇ ਪਾਸ ਕਰ ਸਕਦੇ ਹਨ। ਉਹ ਸਦਨ ਵਿਚ ਬਿੱਲਾਂ 'ਤੇ ਬਹਿਸ ਕਰਕੇ ਇਹਨਾਂ ਨੂੰ ਪਾਸ ਜਾਂ ਰੱਦ ਕਰਦੇ ਹਨ I

ਸੈਨੇਟ ਵੀ ਹਾਊਸ ਆਫ਼ ਕਾਮਨਜ਼ ਦੁਆਰਾ ਵੋਟ ਕੀਤੇ ਗਏ ਬਿੱਲਾਂ ਨੂੰ ਪਾਸ ਕਰਕੇ ਵਿਧਾਨਿਕ ਪ੍ਰਕਿਰਿਆ ਵਿੱਚ ਯੋਗਦਾਨ ਪਾਉਂਦੀ ਹੈ। ਸੈਨੇਟਰ ਕਿਸੇ ਬਿੱਲ ਨੂੰ ਰੱਦ ਕਰ ਸਕਦੇ ਹਨ, ਪਰ ਅਜਿਹਾ ਅਕਸਰ ਨਹੀਂ ਕਰਦੇ। ਉਹ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੇ ਗਏ ਬਿੱਲਾਂ ਵਿੱਚ ਵੀ ਸੋਧ ਕਰ ਸਕਦੇ ਹਨ।

ਕਾਰਜਕਾਰੀ ਸ਼ਕਤੀਆਂ

ਕੈਨੇਡਾ ਵਿੱਚ, ਕੈਬਨਿਟ ਕੋਲ ਕਾਰਜਕਾਰੀ ਸ਼ਕਤੀ ਹੈ। ਮੰਤਰੀ ਮੰਡਲ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ। ਪ੍ਰਧਾਨ ਮੰਤਰੀ, ਹਾਊਸ ਆਫ਼ ਕਾਮਨਜ਼ ਵਿੱਚ ਸਭ ਤੋਂ ਵੱਧ ਸੀਟਾਂ ਪ੍ਰਾਪਤ ਕਰਨ ਵਾਲੀ ਪਾਰਟੀ ਦਾ ਨੇਤਾ ਹੁੰਦਾ ਹੈ। ਆਮ ਤੌਰ 'ਤੇ ਮੰਤਰੀਆਂ ਦੀ ਚੋਣ ਸੰਸਦ ਦੇ ਮੈਂਬਰਾਂ ਵਿੱਚੋਂ ਕੀਤੀ ਜਾਂਦੀ ਹੈ।

ਪ੍ਰਧਾਨ ਮੰਤਰੀ, ਮੰਤਰੀਆਂ, ਸੈਨੇਟਰਾਂ, ਸੂਬਿਆਂ ਦੇ ਲਿਊਟੀਨੈਂਟ ਗਵਰਨਰ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ। ਉਹ ਸੰਸਦ ਨੂੰ ਭੰਗ ਕਰਨ, ਚੋਣਾਂ ਅਤੇ ਵੋਟਾਂ ਆਦਿ ਦੀ ਮਿਤੀ ਵੀ ਚੁਣਦਾ ਹੈ।

ਨਿਯਮਾਂ ਮੁਤਾਬਿਕ, ਦੂਜੀ ਸਭ ਤੋਂ ਵੱਧ ਸੀਟਾਂ ਵਾਲੀ ਪਾਰਟੀ, ਵਿਰੋਧੀ ਧਿਰ ਬਣ ਜਾਂਦੀ ਹੈਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਨਿਯਮਾਂ ਮੁਤਾਬਿਕ, ਦੂਜੀ ਸਭ ਤੋਂ ਵੱਧ ਸੀਟਾਂ ਵਾਲੀ ਪਾਰਟੀ, ਵਿਰੋਧੀ ਧਿਰ ਬਣ ਜਾਂਦੀ ਹੈ

ਤਸਵੀਰ: RCI

ਵਿਰੋਧੀ ਧਿਰ

ਨਿਯਮਾਂ ਮੁਤਾਬਿਕ, ਦੂਜੀ ਸਭ ਤੋਂ ਵੱਧ ਸੀਟਾਂ ਵਾਲੀ ਪਾਰਟੀ, ਵਿਰੋਧੀ ਧਿਰ ਬਣ ਜਾਂਦੀ ਹੈ ਅਤੇ ਇਸ ਦਾ ਮੁਖੀ ਵਿਰੋਧੀ ਧਿਰ ਦਾ ਨੇਤਾ ਬਣਦਾ ਹੈ। ਇਸ ਲਈ ਪਾਰਟੀ ਨੂੰ ਘੱਟੋ-ਘੱਟ 12 ਸੀਟਾਂ ਜਿੱਤਣੀਆਂ ਪੈਂਦੀਆਂ ਹਨ I ਹਰ ਵਿੱਤੀ ਸਾਲ ਦੌਰਾਨ, ਵਿਰੋਧੀ ਧਿਰ ਵੱਲੋਂ ਚੁਣੇ ਗਏ ਮੁੱਦਿਆਂ 'ਤੇ ਬਹਿਸ ਕਰਨ ਲਈ ਕੁਝ ਦਿਨ ਰੱਖੇ ਜਾਂਦੇ ਹਨ।

ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ। ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ।

ਤਸਵੀਰ: RCI

ਬਹੁਗਿਣਤੀ ਜਾਂ ਘੱਟ ਗਿਣਤੀ ਸਰਕਾਰ

ਨਿਯਮਾਂ ਮੁਤਾਬਿਕ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ। ਅੱਧੇ ਤੋਂ ਜ਼ਿਆਦਾ ਸੀਟਾਂ ਜਿੱਤਣ ਵਾਲੀ ਪਾਰਟੀ , ਬਹੁਮਤ ਵਾਲੀ ਸਰਕਾਰ ਬਣਾਉਂਦੀ ਹੈ I ਸਭ ਤੋਂ ਵੱਧ ਸੀਟਾਂ ਜਿੱਤ ਕੇ ਵੀ ਕੁੱਲ ਦੇ ਅੱਧੇ ਤੋਂ ਘੱਟ ਸੀਟਾਂ ਜਿੱਤਣ ਵਾਲੀ ਪਾਰਟੀ , ਘੱਟ ਗਿਣਤੀ ਵਿੱਚ ਸਰਕਾਰ ਬਣਾਉਣ ਵੱਲ ਵਧਦੀ ਹੈ I ਜਦੋਂ ਘੱਟ-ਗਿਣਤੀ ਦੀ ਸਰਕਾਰ ਹੁੰਦੀ ਹੈ ਤਾਂ ਵਿਰੋਧੀ ਧਿਰ , ਬੇਭਰੋਸਗੀ ਮਤਾ ਪੇਸ਼ ਕਰਕੇ ਇਸ ਨੂੰ ਡੇਗਣ ਦੀ ਕੋਸ਼ਿਸ਼ ਕਰ ਸਕਦੀ ਹੈ। ਅਜਿਹੇ ਮਤੇ ਨੂੰ ਬਹੁਮਤ ਮਿਲਣ 'ਤੇ ਸਰਕਾਰ ਡਿੱਗ ਜਾਂਦੀ ਹੈ ਅਤੇ ਚੋਣ ਕਰਵਾਈ ਜਾਂਦੀ ਹੈ I

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨ ਨਾਗਰਿਕ ਵੋਟ ਪਾਉਣ ਦੇ ਯੋਗ ਹਨ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨ ਨਾਗਰਿਕ ਵੋਟ ਪਾਉਣ ਦੇ ਯੋਗ ਹਨ I

ਤਸਵੀਰ: RCI

ਘੱਟ ਗਿਣਤੀ ਪਾਰਟੀ , ਬਹੁਮਤ ਪ੍ਰਾਪਤ ਕਰਨ ਲਈ ਹਾਊਸ ਆਫ਼ ਕਾਮਨਜ਼ ਵਿੱਚ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰ ਸਕਦੀ ਹੈ। ਜੇਕਰ ਸੱਤਾਧਾਰੀ ਪਾਰਟੀ ਦਾ ਕੋਈ ਵੀ ਐਮ ਪੀ ਕਿਸੇ ਇਕ ਪ੍ਰੋਵਿੰਸ ਵਿੱਚੋਂ ਨਹੀਂ ਜਿੱਤਦਾ ਹੈ ਤਾਂ ਉਸ ਪ੍ਰੋਵਿੰਸ ਨੂੰ ਢੁੱਕਵੀਂ ਨੁਮਾਇੰਦਗੀ ਦੇਣ ਲਈ ਪ੍ਰਧਾਨ ਮੰਤਰੀ ਸੈਨੇਟਰਾਂ ਵਿੱਚੋਂ ਮੰਤਰੀ ਨਿਯੁਕਤ ਕਰ ਸਕਦਾ ਹੈ I

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨ ਨਾਗਰਿਕ ਵੋਟ ਪਾਉਣ ਦੇ ਯੋਗ ਹਨ I ਵੋਟਾਂ ਡਾਕ ਰਾਹੀਂ ਵੀ ਪਾਈਆਂ ਜਾ ਸਕਦੀਆਂ ਹਨ I

ਰਾਜਨੀਤਿਕ ਪਾਰਟੀਆਂ ਨੂੰ ਵਿਅਕਤੀਗਤ ਅਤੇ ਜਨਤਕ ਫੰਡਿੰਗ ਮਿਲਦੀ ਹੈ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਰਾਜਨੀਤਿਕ ਪਾਰਟੀਆਂ ਨੂੰ ਵਿਅਕਤੀਗਤ ਅਤੇ ਜਨਤਕ ਫੰਡਿੰਗ ਮਿਲਦੀ ਹੈ I

ਤਸਵੀਰ: RCI

ਚੋਣਾਂ ਵਿੱਚ ਫੰਡਿੰਗ

ਰਾਜਨੀਤਿਕ ਪਾਰਟੀਆਂ ਨੂੰ ਵਿਅਕਤੀਗਤ ਅਤੇ ਜਨਤਕ ਫੰਡਿੰਗ ਮਿਲਦੀ ਹੈ I ਵੱਖ ਵੱਖ ਸਰਕਾਰਾਂ ਦੁਆਰਾ ਫੰਡਿੰਗ ਨੂੰ ਹੋਰ ਸਖ਼ਤ ਕੀਤਾ ਗਿਆ ਹੈ I

2012 ਦੌਰਾਨ ਵਿਅਕਤੀਗਤ ਦਾਨ ਨੂੰ ਸੀਮਤ ਕੀਤਾ ਗਿਆ ਹੈ ਜਿਸ ਅਨੁਸਾਰ ਕਿਸੇ ਖ਼ਾਸ ਰਜਿਸਟਰਡ ਪਾਰਟੀ ਨੂੰ ਇੱਕ ਸਾਲ ਵਿੱਚ ਕੁੱਲ $1,200 ਤੱਕ ਦਾਨ ਕੀਤਾ ਜਾ ਸਕਦਾ ਹੈ I ਆਜ਼ਾਦ ਉਮੀਦਵਾਰ ਲਈ ਕੁੱਲ $1,200 ਤੱਕ ਦੀ ਫੰਡਿੰਗ ਦਿੱਤੀ ਜਾ ਸਕਦੀ ਹੈ I ਵਿਦੇਸ਼ੀ ਦਾਨ ਦੀ ਮਨਾਹੀ ਹੈ, ਪਰ $20 ਤੱਕ ਗੁਪਤ ਦਾਨ ਕੀਤਾ ਜਾ ਸਕਦਾ ਹੈ I

ਜਨਤਕ ਫੰਡਿੰਗ

ਸਿਆਸੀ ਪਾਰਟੀਆਂ ਨੂੰ ਸਾਲਾਨਾ ਭੱਤਾ ਮਿਲਦਾ ਹੈ। ਇਹ ਪਿਛਲੀਆਂ ਚੋਣਾਂ ਵਿੱਚ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ 'ਤੇ ਅਧਾਰਿਤ ਹੁੰਦਾ ਹੈ। ਭੱਤਾ ਨਿਯਮਤ ਤੌਰ 'ਤੇ ਮਹਿੰਗਾਈ ਦੇ ਹਿਸਾਬ ਨਾਲ ਐਡਜਸਟ ਕੀਤਾ ਜਾਂਦਾ ਹੈ।

ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਉਹਨਾਂ ਦੇ ਚੋਣ ਖ਼ਰਚਿਆਂ ਦਾ ਇੱਕ ਹਿੱਸਾ ਵਾਪਸ ਕੀਤਾ ਜਾਂਦਾ ਹੈ ਬਸ਼ਰਤੇ ਉਹਨਾਂ ਨੇ ਕੁਝ ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਹੋਣ।

ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਚੋਣ ਜਿੱਤ ਜਾਂਦਾ ਹੈ। ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਚੋਣ ਜਿੱਤ ਜਾਂਦਾ ਹੈ।

ਤਸਵੀਰ: RCI

ਕਿਵੇਂ ਚੁਣੇ ਜਾਂਦੇ ਨੇ ਐਮ ਪੀ

ਵੋਟਰ ਆਪਣੀ ਰਾਈਡਿੰਗ (ਚੋਣ ਹਲਕਾ) ਵਿੱਚ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦਿੰਦੇ ਹਨ । ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਚੋਣ ਜਿੱਤ ਜਾਂਦਾ ਹੈ। ਸਭ ਤੋਂ ਵੱਧ ਰਾਈਡਿੰਗ ਜਿੱਤਣ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ।

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨ ਨਾਗਰਿਕ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨਤਸਵੀਰ ਵੱਡੀ ਕਰੋ (ਨਵੀਂ ਵਿੰਡੋ)

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨ ਨਾਗਰਿਕ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ

ਤਸਵੀਰ: RCI

ਕੌਣ ਲੜ ਸਕਦਾ ਹੈ ਚੋਣ

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨ ਨਾਗਰਿਕ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ, ਬਸ਼ਰਤੇ ਉਹ ਕੈਨੇਡਾ ਇਲੈਕਸ਼ਨਜ਼ ਐਕਟ ਅਧੀਨ ਕਿਸੇ ਅਪਰਾਧ ਲਈ ਦੋਸ਼ੀ ਨਾ ਠਹਿਰਾਏ ਗਏ ਹੋਣ I ਉਮੀਦਵਾਰ ਕਿਸੇ ਵੀ ਪਾਰਟੀ ਦੀ ਨੁਮਾਇੰਦਗੀ ਕਰ ਸਕਦੇ ਹਨ ਜਾਂ ਆਜ਼ਾਦ ਚੋਣ ਲੜ ਸਕਦੇ ਹਨ।

ਕੈਨੇਡੀਅਨ ਸੰਵਿਧਾਨ ਦੀ ਗਾਥਾ

1867 ਵਿੱਚ, ਬ੍ਰਿਟਿਸ਼ ਪਾਰਲੀਮੈਂਟ ਨੇ ਆਪਣੀਆਂ ਉੱਤਰੀ ਅਮਰੀਕੀ ਕਲੋਨੀਆਂ ਦੀ ਬੇਨਤੀ ਨੂੰ ਮਨਜ਼ੂਰੀ ਦਿੱਤੀ ਅਤੇ ਬ੍ਰਿਟਿਸ਼ ਨੌਰਥ ਅਮਰੀਕਾ ਐਕਟ ਪਾਸ ਕੀਤਾ ਜਿਸ ਨਾਲ ਉਸ ਕੈਨੇਡਾ ਦੀ ਨੀਂਹ ਰੱਖੀ ਗਈ ਸੀ ਜਿਸਨੂੰ ਅਸੀਂ ਅੱਜ ਜਾਣਦੇ ਹਾਂ। ਇਸ ਐਕਟ ਨੇ ਕੈਨੇਡਾ ਦੇ ਸੂਬੇ (ਕਿਊਬੈਕ ਅਤੇ ਉਨਟੇਰਿਉ), ਨਿਊ ਬਰੰਜ਼ਵਿਕ ਅਤੇ ਨੌਵਾ ਸਕੋਸ਼ੀਆ ਦੀਆਂ ਕਲੋਨੀਆਂ ਨੂੰ ਇੱਕ ਫੈਡਰੇਸ਼ਨ ਦੇ ਅੰਦਰ ਜੋੜਿਆ।

ਬ੍ਰਿਟਿਸ਼ ਨੌਰਥ ਅਮਰੀਕਾ ਐਕਟ ਨਾਲ ਉਸ ਕੈਨੇਡਾ ਦੀ ਨੀਂਹ ਰੱਖੀ ਗਈ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਬ੍ਰਿਟਿਸ਼ ਨੌਰਥ ਅਮਰੀਕਾ ਐਕਟ ਨਾਲ ਉਸ ਕੈਨੇਡਾ ਦੀ ਨੀਂਹ ਰੱਖੀ ਗਈ

ਤਸਵੀਰ: RCI

ਦਰਅਸਲ ਇਹ ਕਲੋਨੀਆਂ ਖ਼ਤਰੇ ਤੋਂ ਬਚਣ ਲਈ ਇੱਕਜੁੱਟ ਹੋਈਆਂ ਸਨ। ਕੈਨੇਡੀਅਨ ਕਨਫੈਡਰੇਸ਼ਨ ਤੋਂ ਬਾਅਦ ਕੁਝ ਸਾਲਾਂ ਵਿੱਚ, ਕਈ ਹੋਰ ਕਲੋਨੀਆਂ ਕੈਨੇਡਾ ਵਿੱਚ ਸ਼ਾਮਲ ਹੋ ਗਈਆਂ। 1870 ਵਿੱਚ, ਕੈਨੇਡਾ ਦੀ ਸੰਸਦ ਨੇ ਮੈਨੀਟੋਬਾ ਪ੍ਰਾਂਤ ਬਣਾਇਆ। 1871 ਵਿੱਚ ਰੇਲਵੇ ਨਾਲ ਜੁੜਨ ਦੇ ਵਾਅਦੇ ਤਹਿਤ ਬ੍ਰਿਟਿਸ਼ ਕੋਲੰਬੀਆ ਵੀ ਇਸ ਨਾਲ ਜੁੜ ਗਿਆ। 1873 ਦੌਰਾਨ ਪ੍ਰਿੰਸ ਐਡਵਰਡ ਆਈਲੈਂਡ ਵੀ ਕੈਨੇਡਾ ਵਿਚ ਸ਼ਾਮਲ ਹੋ ਗਿਆ I ਸੰਸਦ ਦੁਆਰਾ ਸਸਕੈਚਵਨ ਅਤੇ ਐਲਬਰਟਾ ਦੇ ਪ੍ਰਾਂਤਾਂ ਨੂੰ 1905 ਵਿੱਚ ਬਣਾਇਆ ਗਿਆ ਸੀ ਅਤੇ ਅੰਤ ਵਿਚ ਨਿਊਫੰਡਲੈਂਡ 1949 ਵਿੱਚ ਕੈਨੇਡਾ ਨਾਲ ਆ ਜੁੜਿਆ I

ਇਸੇ ਦਰਮਿਆਨ 1980 ਵਿੱਚ ਸੱਭਿਆਚਾਰਕ ਅਤੇ ਰਾਜਨੀਤਿਕ ਮਾਨਤਾ ਲਈ ਆਪਣੀਆਂ ਮੰਗਾਂ ਨੂੰ ਸਪੱਸ਼ਟ ਤੌਰ 'ਤੇ ਅਸਵੀਕਾਰ ਕੀਤੇ ਜਾਣ ਤੋਂ ਨਿਰਾਸ਼ ਕਿਊਬੈਕਵਾ ਪਾਰਟੀ ਨੇ ਆਜ਼ਾਦੀ ਦਾ ਪ੍ਰਸਤਾਵ ਦਿੱਤਾ ਪਰ ਵੋਟਿੰਗ ਦੌਰਾਨ 59.1 ਪ੍ਰਤੀਸ਼ਤ ਲੋਕਾਂ ਨੇ ਇਸਨੂੰ ਰੱਦ ਕਰ ਦਿੱਤਾ I 1995 ਦੌਰਾਨ ਇਕ ਵਾਰ ਫ਼ਿਰ ਕਿਊਬੈਕ ਦੇ ਅਲੱਗ ਹੋਣ ਦੀ ਮੰਗ ਉੱਠੀ ਪਰ ਇਹ 50. 6 ਫ਼ੀਸਦੀ ਵੋਟਾਂ ਨਾਲ ਰੱਦ ਹੋ ਗਈ I

44ਵੀਆਂ ਫ਼ੈਡਰਲ ਚੋਣਾਂ ਦੌਰਾਨ 600 ਮਿਲੀਅਨ ਡਾਲਰ ਤੋਂ ਵਧੇਰੇ ਖ਼ਰਚੇ ਹੋਣ ਦੇ ਅਨੁਮਾਨ ਲਗਾਏ ਗਏ ਸਨ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

44ਵੀਆਂ ਫ਼ੈਡਰਲ ਚੋਣਾਂ ਦੌਰਾਨ 600 ਮਿਲੀਅਨ ਡਾਲਰ ਤੋਂ ਵਧੇਰੇ ਖ਼ਰਚੇ ਹੋਣ ਦੇ ਅਨੁਮਾਨ ਲਗਾਏ ਗਏ ਸਨ I

ਤਸਵੀਰ: RCI / Stephane Levesque

ਚੋਣਾਂ ਲਈ ਖ਼ਰਚਾ

ਕੈਨੇਡਾ ਵਿਚ ਚੋਣਾਂ ਕਰਵਾਉਣ ਲਈ ਲੱਖਾਂ ਡਾਲਰਾਂ ਦਾ ਖ਼ਰਚਾ ਆਉਂਦਾ ਹੈ I ਇਲੈਕਸ਼ਨਜ਼ ਕੈਨੇਡਾ ਦੇ ਅੰਦਾਜ਼ੇ ਅਨੁਸਾਰ, ਅਕਤੂਬਰ 2015 ਵਿੱਚ 42ਵੀਆਂ ਫ਼ੈਡਰਲ ਚੋਣਾਂ ਵਿੱਚ 443 ਮਿਲੀਅਨ ਡਾਲਰ ਦੀ ਲਾਗਤ ਆਈ ਸੀ। ਪ੍ਰਾਪਤ ਜਾਣਕਾਰੀ ਮੁਤਾਬਿਕ 2019 ਦੌਰਾਨ ਹੋਈਆਂ ਚੋਣਾਂ ਦੌਰਾਨ ਕਰੀਬ 500 ਮਿਲੀਅਨ ਡਾਲਰ ਖ਼ਰਚ ਆਏ ਸਨ ਅਤੇ 44ਵੀਆਂ ਫ਼ੈਡਰਲ ਚੋਣਾਂ ਦੌਰਾਨ 600 ਮਿਲੀਅਨ ਡਾਲਰ ਤੋਂ ਵਧੇਰੇ ਖ਼ਰਚੇ (ਨਵੀਂ ਵਿੰਡੋ) ਹੋਣ ਦੇ ਅਨੁਮਾਨ ਲਗਾਏ ਗਏ ਸਨ I

ਚੋਣਾਂ ਦੇ ਨਤੀਜੇ

2007 ਵਿੱਚ ਕੈਨੇਡਾ ਦੇ ਇਲੈਕਸ਼ਨ ਐਕਟ ਵਿੱਚ ਇੱਕ ਮਹੱਤਵਪੂਰਨ ਸੋਧ ਕਰਦਿਆਂ ਇਹ ਕਾਨੂੰਨ ਬਣਾਇਆ ਗਿਆ ਕਿ ਚੋਣਾਂ ਅਕਤੂਬਰ ਦੇ ਤੀਜੇ ਸੋਮਵਾਰ ਨੂੰ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। 2021 ਦੀਆਂ ਚੋਣਾਂ ਵੀ ਅਕਤੂਬਰ ਦੇ ਤੀਜੇ ਸੋਮਵਾਰ ਨੂੰ ਹੋਈਆਂ ਸਨ I ਚੋਣ ਪ੍ਰਚਾਰ ਦੌਰਾਨ ਪਾਰਟੀ ਲੀਡਰਾਂ ਦੀ ਡਿਬੇਟ ਵੀ ਹੁੰਦੀ ਹੈ I

ਚੋਣਾਂ ਦੇ ਨਤੀਜੇ
 ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਚੋਣਾਂ ਦੇ ਨਤੀਜੇ

ਤਸਵੀਰ: RCI

ਕੈਨੇਡਾ ਦੀਆਂ 44ਵੀਂ ਫ਼ੈਡਰਲ ਚੋਣਾਂ ਵਿਚ ਲਿਬਰਲ ਲੀਡਰ ਜਸਟਿਨ ਟ੍ਰੂਡੋ ਮੁੜ ਘੱਟ-ਗਿਣਤੀ ਦੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇ I 2019 ਵਿਚ ਲਿਬਰਲ ਪਾਰਟੀ ਨੇ 157 ਸੀਟਾਂ ਜਿੱਤੀਆਂ ਸਨ ਅਤੇ 2021 ਦੀਆਂ ਚੋਣਾਂ ਦੌਰਾਨ ਇਹ ਗਿਣਤੀ 159 ਹੋ ਗਈ I

ਚੋਣਾਂ ਦੇ ਨਤੀਜੇ
ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਚੋਣਾਂ ਦੇ ਨਤੀਜੇ

ਤਸਵੀਰ: RCI

ਪਿੱਛਲੀਆਂ ਚੋਣਾਂ ਦੇ ਨਤੀਜੇ ਇਥੋਂ (ਨਵੀਂ ਵਿੰਡੋ) ਦੇਖੋ I

ਸੁਰਖੀਆਂ